Patiala: July 16, 2021
College conducted special camp for Covid-19 vaccination
As per the instructions of Govt. of Punjab, second special Covid-19 vaccination camp was organized at Multani Mal Modi College Patiala under the guidance of Principal Dr. Khushvinder Kumar. Giving a special message to the students, he said that as a responsible citizen, it is the mandatory for all of us to be part of the important immunization drive being carried out by the government for vaccinating against COVID-19 as soon as possible. It is must to protect ourselves and others from COVID-19 infection.
Camp Coordinator Dr. Rajeev Sharma put his special efforts to make the camp successful. He appealed the college students to get vaccinated with Covid-19 and participated in this camp voluntarily. In this one day camp, 176 people over the age of 18 were vaccinated against Covid-19. Majority of the college teaching and non-teaching staff got vaccinated.
Dr. Sandeep Singh and his entire team conducted the vaccination camp. Prof. Gaurav Gupta, Dr. Arvind Mittal, Mr. Ajay Gupta and Mr. Jaswinder Singh played a vital role in making the camp a grand success.
ਪਟਿਆਲਾ: 16 ਜੁਲਾਈ, 2021
ਕੋਵਿਡ-19 ਟੀਕਾਕਰਨ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੇ ਰਹਿਨੁਮਾਈ ਹੇਠ ਕੋਵਿਡ-19 ਟੀਕਾਕਰਨ ਦੇ ਦੂਜੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਇੱਕ ਵਿਸ਼ੇਸ਼ ਸੁਨੇਹਾ ਦਿੰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਹ ਸਾਡਾ ਸਭਨਾ ਦਾ ਫ਼ਰਜ ਬਣਦਾ ਹੈ ਕਿ ਅਸੀਂ ਸਰਕਾਰ ਦਵਾਰਾ ਚਲਾਈ ਜਾ ਰਹੀ ਅਹਿਮ ਟੀਕਾਕਰਨ ਮੁਹਿਮ ਦਾ ਹਿੱਸਾ ਬਣਦਿਆਂ ਕੋਵਿਡ-19 ਦਾ ਟੀਕਾ ਜਲਦ ਤੋਂ ਜਲਦ ਲਗਵਾ ਕੇ ਕਰੋਨਾ ਦੀ ਬਿਮਾਰੀ ਤੋਂ ਬਚਾਓ ਵਿੱਚ ਸਹਿਯੋਗ ਪਾਈਏ।
ਕੈਂਪ ਕੋਆਡੀਨੇਟਰ ਡਾ. ਰਾਜੀਵ ਸ਼ਰਮਾ ਦੇ ਵਿਸ਼ੇਸ਼ ਯਤਨਾ ਸਦਕਾ ਕਾਲਜ ਵਿਦਿਆਰਥੀਆਂ ਨੂੰ ਕੋਵਿਡ-19 ਟੀਕਾਕਰਨ ਕਰਵਾਉਣ ਅਤੇ ਇਸ ਕੈਂਪ ਵਿੱਚ ਹਿੱਸਾ ਲੈਣ ਲਈ ਅਪੀਲ ਕੀਤੀ। ਕੈਂਪ ਵਿੱਚ ਕਾਲਜ ਸਟਾਫ਼, ਵਿਦਿਆਰਥੀਆਂ ਅਤੇ ਸਥਾਨਕ ਸ਼ਹਿਰ ਵਾਸੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਇੱਕ ਰੋਜਾ ਕੈਂਪ ਵਿੱਚ 18 ਸਾਲ ਤੋਂ ਵੱਧ ਉਮਰ ਵਾਲੇ 176 ਵਿਅਕਤੀਆਂ ਨੇ ਕੋਵਿਡ-19 ਦੀ ਕੋਵੀਸ਼ੀਲਡ ਵੈਕਸੀਨ ਲਗਵਾਈ। ਕਾਲਜ ਦੇ ਜ਼ਿਆਦਾਤਰ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵੱਲੋਂ ਵੈਕਸੀਨੇਸ਼ਨ ਕਰਵਾ ਲਿੱਤੀ ਗਈ ਹੈ।
ਮੈਡੀਕਲ ਅਫ਼ਸਰ ਡਾ. ਸੰਦੀਪ ਸਿੰਘ ਅਤੇ ਉਨ੍ਹਾਂ ਦੀ ਸਮੂਚੀ ਟੀਮ ਨੇ ਟੀਕਾਕਰਨ ਕੈਂਪ ਦੌਰਾਨ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਕੈਂਪ ਨੂੰ ਸਫ਼ਲ ਬਣਾਉਣ ਵਿੱਚ ਪ੍ਰੋ. ਗੌਰਵ ਗੁਪਤਾ, ਡਾ. ਅਰਵਿੰਦ ਮਿੱਤਲ, ਸ੍ਰੀ ਅਜੇ ਗੁਪਤਾ ਅਤੇ ਸ੍ਰ ਜਸਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।